
BJP President Candidate: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ‘ਤੇ ਪਾਰਟੀ ਆਗੂਆਂ ਨਾਲ ਅਹਿਮ ਬੈਠਕ ਕੀਤੀ ਹੈ। ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਦੀ ਚੋਣ ਦਾ ਐਲਾਨ ਇਕ ਹਫਤੇ ਦੇ ਅੰਦਰ ਹੋ ਸਕਦਾ ਹੈ। ਬੈਠਕ ‘ਚ ਕਰਨਾਟਕ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੇ ਪ੍ਰਧਾਨਾਂ ਦੇ ਨਾਵਾਂ ‘ਤੇ ਵੀ ਚਰਚਾ ਕੀਤੀ ਗਈ ਹੈ। ਅਗਲੇ ਦੋ-ਤਿੰਨ ਦਿਨਾਂ ਵਿੱਚ ਅੱਧੀ ਦਰਜਨ ਦੇ ਕਰੀਬ ਰਾਜਾਂ ਦੇ ਪ੍ਰਧਾਨਾਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ 20 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ।

ਕਾਬਿਲੇਗੌਰ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਜਨਵਰੀ ਵਿੱਚ ਹੋਣੀ ਸੀ ਪਰ ਅਪ੍ਰੈਲ ਦਾ ਮਹੀਨਾ ਅੱਧਾ ਗਿਆ ਹੈ ਅਤੇ ਇਹ ਚੋਣ ਨਹੀਂ ਹੋ ਸਕੀ। ਦੱਸਦਈਏ ਕਿ ਜੇਪੀ ਨੱਡਾ ਜਨਵਰੀ 2020 ਤੋਂ ਰਾਸ਼ਟਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਪਾਰਟੀ ਦੇ ਸੰਵਿਧਾਨ ਅਨੁਸਾਰ, ਉਨ੍ਹਾਂ ਦਾ ਕਾਰਜਕਾਲ ਜਨਵਰੀ 2023 ਵਿੱਚ ਖਤਮ ਹੋ ਗਿਆ ਸੀ, ਪਰ ਲੋਕ ਸਭਾ ਚੋਣਾਂ ਸਮੇਤ ਕਈ ਵੱਡੀਆਂ ਚੋਣਾਂ ਦੇ ਮੱਦੇਨਜ਼ਰ, ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ।

ਰਾਸ਼ਟਰੀ ਪ੍ਰਧਾਨ ਬਣਨ ਦੀ ਦੌੜ ’ਚ 8 ਦਾਅਵੇਦਾਰ ਦੱਸੇ ਜਾ ਰਹੇ ਹਨ। ਸਭ ਤੋਂ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਦਾ ਨਾਮ ਆ ਰਿਹਾ ਹੈ ਕਿਉਂਕਿ ਉਹ 6 ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। 4 ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਹਨ। ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੇ ਲਾਡਲੀ ਬਹਿਨਾ ਯੋਜਨਾ ਸ਼ੁਰੂ ਕੀਤੀ ਸੀ, ਜੋ ਵਿਧਾਨ ਸਭਾ ਚੋਣਾਂ ਵਿੱਚ ਗੇਮ ਚੇਂਜਰ ਸਾਬਤ ਹੋਈ ਸੀ। ਇਹ ਸਕੀਮ ਦੂਜੇ ਰਾਜਾਂ ਲਈ ਰੋਲ ਮਾਡਲ ਬਣ ਗਈ ਹੈ। ਉਹ 2005 ਵਿੱਚ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਆਰਐਸਐਸ ਦੀ ਸੂਚੀ ਵਿੱਚ ਸ਼ਿਵਰਾਜ ਸਭ ਤੋਂ ਉੱਪਰ ਹਨ।
ਸੁਨੀਲ ਬਾਂਸਲ ਦਾ ਨਾਮ ਵੀ ਇਸ ਦੌੜ ਵਿੱਚ ਹੈ। ਉਸ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੇ ਸਹਿ-ਇੰਚਾਰਜ ਅਤੇ ਫਿਰ 2017 ਵਿੱਚ ਇੰਚਾਰਜ ਬਣ ਕੇ ਪਾਰਟੀ ਨੂੰ ਸਫਲਤਾ ਦੀਆਂ ਪੌੜੀਆਂ ਚੜਾਈਆਂ। ਇਸ ਤੋਂ ਇਲਾਵਾ ਓਡੀਸ਼ਾ, ਬੰਗਾਲ ਅਤੇ ਤੇਲੰਗਾਨਾ ਦੇ ਇੰਚਾਰਜ ਵਜੋਂ ਮਿਲੀ ਸਫਲਤਾ ਵੀ ਇੱਕ ਵੱਡਾ ਪਲੱਸ ਪੁਆਇੰਟ ਹੈ। ਸੁਨੀਲ ਬਾਂਸਲ ਨੂੰ ਯੂਪੀ ਵਿੱਚ ਭਾਜਪਾ ਦਾ ਚਾਣਕਯ ਵੀ ਕਿਹਾ ਜਾਂਦਾ ਹੈ। ਸੰਘ ਦੇ ਨੇੜੇ ਹੋਣ ਦੇ ਨਾਲ-ਨਾਲ ਸੰਗਠਨ ‘ਤੇ ਵੀ ਉਨ੍ਹਾਂ ਦੀ ਚੰਗੀ ਪਕੜ ਹੈ।
ਧਰਮਿੰਦਰ ਪ੍ਰਧਾਨ ਜੋ ਕਿ ਇਸ ਵੇਲੇ ਕੇਂਦਰੀ ਸਿੱਖਿਆ ਮੰਤਰੀ ਅਤੇ ਭਾਜਪਾ ਦੇ ਤਜਰਬੇਕਾਰ ਜਥੇਬੰਦਕ ਹਨ, ਉਨ੍ਹਾਂ ਦੀ ਦਾਅਵੇਦਾਰੀ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਧਰਮਿੰਦਰ ਪ੍ਰਧਾਨ ਓਡੀਸ਼ਾ ਦੇ ਰਹਿਣ ਵਾਲੇ ਨੇ, ਜਿੱਥੇ ਭਾਜਪਾ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
ਰਘੁਵਰ ਦਾਸ ਦਾ ਨਾਂ ਵੀ ਇਸ ਲਿਸਟ ’ਚ ਸ਼ਾਮਿਲ ਹੈ। ਉਹ ਝਾਰਖੰਡ ਦੇ ਪਹਿਲੇ ਗੈਰ-ਆਦੀਵਾਸੀ ਮੁੱਖ ਮੰਤਰੀ ਸਨ। ਉਨ੍ਹਾਂ ਨੇ ਝਾਰਖੰਡ ਵਿੱਚ 5 ਸਾਲਾਂ ਦਾ ਸਥਿਰ ਸ਼ਾਸਨ ਦਿੱਤਾ, ਜੋ ਰਾਜ ਵਿੱਚ ਪਹਿਲਾ ਸੀ। ਉਨ੍ਹਾਂ ਦੀ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਭਾਜਪਾ ਸੰਗਠਨ ‘ਤੇ ਮਜ਼ਬੂਤ ਪਕੜ ਹੈ। ਓਬੀਸੀ ਭਾਈਚਾਰੇ ਵਿੱਚੋਂ ਆਉਣ ਨਾਲ ਭਾਜਪਾ ਨੂੰ ਸਮਾਜਿਕ ਸਮੀਕਰਨ ਵਿੱਚ ਵੀ ਮਜ਼ਬੂਤੀ ਮਿਲ ਸਕਦੀ ਹੈ। ਉਨ੍ਹਾਂ ਦੇ ਕਾਰਨ ਭਾਜਪਾ ਨੂੰ ਉੱਤਰ-ਪੂਰਬ ਵਿੱਚ ਵਿਸਤਾਰ ਮਿਲ ਸਕਦਾ ਹੈ।

ਸਮ੍ਰਿਤੀ ਇਰਾਨੀ ਦਾ ਨਾਂ ਵੀ ਚਰਚਾਵਾਂ ਵਿੱਚ ਹੈ। ਕਈ ਮਹੱਤਵਪੂਰਨ ਮੰਤਰਾਲਿਆਂ ਨੂੰ ਸੰਭਾਲਣ ਦਾ ਪ੍ਰਸ਼ਾਸਕੀ ਤਜਰਬਾ ਹੈ। ਪਾਰਟੀ ਲਈ ਮਜ਼ਬੂਤ ਔਰਤ ਚਿਹਰਾ ਵੀ ਹੈ। RSS ਨਾਲ ਚੰਗੇ ਸਬੰਧ ਅਤੇ ਹਿੰਦੀ ਪੱਟੀ ਦੇ ਨਾਲ-ਨਾਲ ਦੱਖਣੀ ਭਾਰਤ ਵਿੱਚ ਵੀ ਪ੍ਰਭਾਵਸ਼ਾਲੀ ਹੈ।
ਵਨਾਥੀ ਸ਼੍ਰੀਨਿਵਾਸਨ ਜੋ ਇਸ ਸਮੇਂ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਹੈ, ਦਾ ਨਾਂ ਵੀ ਇਸ ਲਿਸਟ ’ਚ ਸ਼ਾਮਿਲ ਹੈ। ਉਸ ਕੋਲ ਜਥੇਬੰਦਕ ਕੰਮ ਦਾ ਤਜਰਬਾ ਵੀ ਹੈ। 1993 ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਤਾਮਿਲਨਾਡੂ ਵਿੱਚ ਕਮਲ ਹਾਸਨ ਵਰਗੇ ਵੱਡੇ ਨੇਤਾ ਕੋਇੰਬਟੂਰ ਦੱਖਣੀ ਸੀਟ ਤੋਂ ਹਾਰ ਗਏ ਸਨ। ਉਨ੍ਹਾਂ ਨੇ ਤਾਮਿਲਨਾਡੂ ‘ਚ ਭਾਜਪਾ ਨੂੰ ਮਜ਼ਬੂਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਪਤੀ ਸ੍ਰੀਨਿਵਾਸਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਮੰਤਰੀ ਰਹਿ ਚੁੱਕੇ ਹਨ। ਅਜਿਹੇ ‘ਚ ਪਰਿਵਾਰ ਸੰਘ ਅਤੇ ਭਾਜਪਾ ਦੇ ਕਾਫੀ ਕਰੀਬ ਹੈ। ਇਨ੍ਹਾ ਤੋਂ ਇਲਾਵਾ ਤਮਿਲਸਾਈ ਸੁੰਦਰਰਾਜਨ ਤੇ ਡੀ. ਪੁਰੰਡੇਸ਼ਵਰੀ ਵੀ ਰਾਸ਼ਟਰੀ ਪ੍ਰਧਾਨ ਹੋ ਸਕਦੇ ਹਨ। ਪਾਰਟੀ ਨਿਯਮਾਂ ਮੁਤਾਬਕ ਭਾਜਪਾ ਪ੍ਰਧਾਨ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ। ਕੋਈ ਵਿਅਕਤੀ 2 ਵਾਰ ਤੋਂ ਵੱਧ ਪਾਰਟੀ ਪ੍ਰਧਾਨ ਨਹੀਂ ਬਣ ਸਕਦਾ। ਅਜਿਹੇ ‘ਚ ਹੁਣ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਆਪਣੇ ਕਾਰਜਕਾਲ ਦੌਰਾਨ 12 ਅਹਿਮ ਚੋਣਾਂ ਕਰਵਾਉਣੀਆਂ ਪੈਣਗੀਆਂ।
Leave a Reply