Press ESC to close

Nirpakh NazariyaNirpakh Nazariya ਨਿਰਪੱਖ ਨਜ਼ਰੀਆ

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਪੰਜਾਬੀ ਯੂਟਿਊਬਰ ਗ੍ਰਿਫਤਾਰ

YouTuber Jasbir Singh Arrested: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਪੰਜਾਬ ਪੁਲਿਸ ਨੇ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਰੂਪਨਗਰ ਦੇ ਪਿੰਡ ਮਾਹਲਣ ਦੇ ਵਸਨੀਕ ਜਸਬੀਰ ਸਿੰਘ ਦੇ ਯੂਟਿਊਬ ਚੈਨਲ ‘ਜਾਨ ਮਹਿਲ’ ‘ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਉਹ 3 ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕਾ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ISI ਏਜੰਟ ਹਸਨ ਅਲੀ ਉਰਫ਼ ਜੱਟ ਰੰਧਾਵਾ ਦੇ ਸੰਪਰਕ ਵਿੱਚ ਸੀ। ਉਹ ਹਰਿਆਣਾ ਤੋਂ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ ਦਾਨਿਸ਼ ਦੇ ਸੰਪਰਕ ਵਿੱਚ ਵੀ ਸੀ। ਜਸਬੀਰ ਸਿੰਘ ਖ਼ਿਲਾਫ਼ ਮੁਹਾਲੀ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਕੇਸ ਦਰਜ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਸਬੀਰ ਸਿੰਘ ਨੇ ਦਾਨਿਸ਼ ਦੇ ਸੱਦੇ ‘ਤੇ ਦਿੱਲੀ ‘ਚ ਆਯੋਜਿਤ ਪਾਕਿਸਤਾਨ ਰਾਸ਼ਟਰੀ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ। ਇੱਥੇ ਉਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਬਲਾਗਰਾਂ ਨਾਲ ਮੁਲਾਕਾਤ ਕੀਤੀ। ਉਹ ਸਾਲ 2020, 2021 ਅਤੇ 2024 ਵਿੱਚ ਪਾਕਿਸਤਾਨ ਦਾ ਦੌਰਾ ਕਰ ਚੁੱਕਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਦੇ ਇਲੈਕਟ੍ਰਾਨਿਕ ਯੰਤਰਾਂ ‘ਚੋਂ ਕਈ ਪਾਕਿਸਤਾਨ ਆਧਾਰਿਤ ਨੰਬਰ ਅਤੇ ਹੋਰ ਡਾਟਾ ਮਿਲਿਆ ਹੈ। ਉਸ ਨੇ ਕੁਝ ਤਰੀਕਾਂ ਵੀ ਮਿਟਾ ਦਿੱਤੀਆਂ ਸਨ। ਉਸ ਦਾ ਫ਼ੋਨ ਅਤੇ ਲੈਪਟਾਪ ਫੋਰੈਂਸਿਕ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ।

ਦੱਸਦੇਈਏ ਕਿ ਜਸਬੀਰ ਸਿੰਘ ਨੇ ਆਪਣੇ ਯੂਟਿਊਬ ਚੈਨਲ ‘ਤੇ ਪਾਕਿਸਤਾਨ ਨਾਲ ਸਬੰਧਤ ਕਈ ਵੀਡੀਓਜ਼ ਅਪਲੋਡ ਕੀਤੀਆਂ ਹਨ। ਇਨ੍ਹਾਂ ਵਿੱਚ ਅਟਾਰੀ ਸਰਹੱਦ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੋਣ ਦੀ ਵੀਡੀਓ ਵੀ ਸ਼ਾਮਲ ਹੈ। ਕੁਝ ਵੀਡੀਓਜ਼ ‘ਚ ਉਨ੍ਹਾਂ ਨੇ ਲਾਹੌਰ ਦੀਆਂ ਗਲੀਆਂ ਅਤੇ ਪਾਕਿਸਤਾਨ ਦੀ ਖੂਬਸੂਰਤੀ ਦਾ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਜਸਬੀਰ ਨੇ ਇੱਕ ਭਾਰਤੀ ਕੁੜੀ ਦੇ ਪਾਕਿਸਤਾਨ ਜਾਣ ਦੀ ਕਹਾਣੀ ਅਤੇ ਉਥੋਂ ਦੇ ਲੋਕਾਂ ਨਾਲ ਆਪਣੇ ਤਜਰਬੇ ਵੀ ਸਾਂਝੇ ਕੀਤੇ ਹਨ। ਉਸਨੇ ਕਰਤਾਰਪੁਰ ਸਾਹਿਬ ਦੀ ਆਪਣੀ ਫੇਰੀ ਬਾਰੇ ਬਲੌਗ ਵੀ ਲਿਖਿਆ ਹੈ। ਇੱਕ ਹੋਰ ਵੀਡੀਓ ਵਿੱਚ, ਉਸਨੇ ਦੱਸਿਆ ਹੈ ਕਿ ਉਸਨੂੰ ਪਾਕਿਸਤਾਨ ਵਿੱਚ ਵੀਆਈਪੀ ਟ੍ਰੀਟਮੈਂਟ ਮਿਲਿਆ ਅਤੇ ਪ੍ਰਸ਼ੰਸਕਾਂ ਨੇ ਉਸਦਾ ਸਵਾਗਤ ਕੀਤਾ।

ਗੌਰਤਲਬ ਹੈ ਕਿ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਜਾਸੂਸੀ ਦੇ ਸ਼ੱਕ ਵਿੱਚ ਪਿਛਲੇ ਇੱਕ ਮਹੀਨੇ ਵਿੱਚ ਪੰਜਾਬ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਪਾਕਿਸਤਾਨੀ ਏਜੰਟਾਂ ਦੇ ਲਗਾਤਾਰ ਸੰਪਰਕ ਵਿੱਚ ਸਨ। ਪਾਕਿਸਤਾਨ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ ਕਾਲਾਂ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਨੂੰ ਉਨ੍ਹਾਂ ‘ਤੇ ਸ਼ੱਕ ਹੋ ਗਿਆ ਸੀ। ਇਸੇ ਤਰਾਂ ਜੋਤੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਜਸਬੀਰ ਸਿੰਘ ‘ਤੇ ਸ਼ੱਕ ਹੋਇਆ ਸੀ।

Leave a Reply

Your email address will not be published. Required fields are marked *