
Pope Francis: ਦੁਨੀਆਂ ਭਰ ’ਚ ਵੱਸਦੇ ਈਸਾਈਆਂ ਲਈ ਮਾੜੀ ਖ਼ਬਰ ਸਾਹਮਣੇ ਆਈ ਹੈ। ਕੈਥੋਲਿਕ ਚਰਚ ਦੇ ਮੁਖੀ ਪੋਪ ਫਰਾਂਸਿਸ ਦੀ ਮੌਤ ਹੋ ਗਈ ਹੈ। 88 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਵੈਟੀਕਨ ਸਿਟੀ ਮੁਤਾਬਕ ਪੋਪ ਨੇ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 7:35 ਵਜੇ ਆਖਰੀ ਸਾਹ ਲਏ ਸਨ। ਉਨ੍ਹਾਂ ਨੂੰ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਨਿਮੋਨੀਆ ਅਤੇ ਅਨੀਮੀਆ ਦਾ ਇਲਾਜ ਵੀ ਚੱਲ ਰਿਹਾ ਸੀ। ਫੇਫੜਿਆਂ ‘ਚ ਇਨਫੈਕਸ਼ਨ ਕਾਰਨ ਉਹ 5 ਹਫਤਿਆਂ ਤੋਂ ਹਸਪਤਾਲ ‘ਚ ਭਰਤੀ ਸਨ।

ਇਲਾਜ ਦੌਰਾਨ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵੈਟੀਕਨ ਨੇ ਕਿਹਾ ਕਿ ਪੋਪ ਦੇ ਖੂਨ ਦੀ ਜਾਂਚ ਦੀ ਰਿਪੋਰਟ ‘ਚ ਕਿਡਨੀ ਫੇਲ ਹੋਣ ਦੇ ਸੰਕੇਤ ਮਿਲੇ ਹਨ। ਇਸ ਤੋਂ ਇਲਾਵਾ ਪਲੇਟਲੈਟਸ ਦੀ ਕਮੀ ਦਾ ਵੀ ਪਤਾ ਲੱਗਾ ਹੈ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ।

ਪੋਪ ਫ੍ਰਾਂਸਿਸ ਅਰਜਨਟੀਨਾ ਦੇ ਜੇਸੁਇਟ ਪਾਦਰੀ ਸੀ ਜੋ 2013 ਵਿੱਚ ਰੋਮਨ ਕੈਥੋਲਿਕ ਚਰਚ ਦੇ 266ਵੇਂ ਪੋਪ ਬਣੇ ਸਨ। ਉਨ੍ਹਾਂ ਨੂੰ ਪੋਪ ਬੇਨੇਡਿਕਟ XVI ਦਾ ਉੱਤਰਾਧਿਕਾਰੀ ਚੁਣਿਆ ਗਿਆ। ਪੋਪ ਫਰਾਂਸਿਸ ਪਿਛਲੇ 1000 ਸਾਲਾਂ ਵਿੱਚ ਪਹਿਲੇ ਵਿਅਕਤੀ ਸਨ ਜੋ ਗੈਰ-ਯੂਰਪੀਅਨ ਹੋਣ ਦੇ ਬਾਵਜੂਦ ਕੈਥੋਲਿਕ ਧਰਮ ਵਿੱਚ ਸਭ ਤੋਂ ਉੱਚੇ ਅਹੁਦੇ ‘ਤੇ ਪਹੁੰਚੇ ਸਨ।
Leave a Reply