
IPL 2025: ਮਹਿੰਦਰ ਸਿੰਘ ਧੋਨੀ ਇੱਕ ਵਾਰ ਫਿਰ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਅੱਜ ਚੇਨਈ ਸੁਪਰ ਕਿੰਗਜ਼ (CSK) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਸੀਜ਼ਨ ਦਾ ਇਹ 25ਵਾਂ ਮੈਚ ਐੱਮ ਏ ਚਿਦੰਬਰਮ ਸਟੇਡੀਅਮ, ਚੇਨਈ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

ਇਸ ਸੀਜ਼ਨ ’ਚ ਚੇਨਈ ਸੁਪਰ ਕਿੰਗਜ਼ ਦੇ ਨਾਂ ਪੰਜ ਮੈਚਾਂ ਵਿੱਚੋਂ ਇੱਕ ਜਿੱਤ ਅਤੇ ਚਾਰ ਹਾਰਾਂ ਹਨ। ਪਿਛਲੇ ਚਾਰ ਮੈਚਾਂ ਦੌਰਾਨ CSK ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਪੁਆਇੰਟ ਟੇਬਲ ’ਚ ਥੋੜ੍ਹੀ ਬਿਹਤਰ ਸਥਿਤੀ ਵਿੱਚ ਹੈ। ਤਿੰਨ ਵਾਰ ਦੀ ਚੈਂਪੀਅਨ ਟੀਮ ਇਸ ਸੀਜ਼ਨ ਵਿੱਚ ਖੇਡੇ ਗਏ ਪੰਜ ਮੈਚਾਂ ਵਿੱਚ ਦੋ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਚੈਂਪੀਅਨ ਟੇਬਲ ਵਿੱਚ ਛੇਵੇਂ ਸਥਾਨ ’ਤੇ ਹੈ।

ਦੋਨਾਂ ਟੀਮਾਂ ਵਿਚਾਲੇ ਅੱਜ ਫਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ। ਦੱਸਣਯੋਗ ਐ ਕਿ ਟੀਮ ਦੇ ਕਪਤਾਨ ਰੁਤੁਰਾਜ ਗਾਇਕਵਾੜ ਸੱਟ ਕਾਰਨ IPL ਦੇ 18ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ, ਇਸ ਲਈ ਮਹਿੰਦਰ ਸਿੰਘ ਧੋਨੀ ਇੱਕ ਵਾਰ ਫਿਰ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਕਰਦੇ ਨਜ਼ਰ ਆਉਣ ਵਾਲੇ ਹਨ।
Leave a Reply