
ਜਲੰਧਰ: ਨਾਜਾਇਜ਼ ਕਬਜ਼ਿਆਂ ‘ਤੇ ਅੱਜ ਜਲੰਧਰ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਹੈ। ਅਜਿਹੀਆਂ 4 ਥਾਵਾਂ ’ਤੇ ਬੁਲਡੋਜ਼ਰ ਚਲਾਏ ਗਏ ਨੇ, ਜਿੱਥੇ ਬਿਨਾਂ ਮਨਜ਼ੂਰੀ ਤੋਂ ਉਸਾਰੀ ਕੀਤੀ ਗਈ ਸੀ।
ਤਾਰਾ ਪੈਲੇਸ ‘ਤੇ ਅੱਜ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਹੈ। ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਤਾਰਾ ਪੈਲੇਸ ’ਤੇ ਬੁਲਡੋਜ਼ਰ ਚਲਾਇਆ। ਦੱਸਦਈਏ ਕਿ ਤਾਰਾ ਪੈਲੇਸ ਦੇ ਮਾਲਕ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਪਰ ਤਾਰਾ ਪੈਲੇਸ ਦੇ ਮਾਲਕ ਨੇ ਹਮੇਸ਼ਾ ਹੀ ਨਗਰ ਨਿਗਮ ਵਲੋਂ ਲਗਾਈ ਸੀਲ ਤੋੜ ਕੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਸੀ |

ਇਸ ਸਬੰਧੀ ਜਲੰਧਰ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਨੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਸਨ। ਅੱਜ ਸ਼ੁੱਕਰਵਾਰ ਨੂੰ ਬਿਲਡਿੰਗ ਬ੍ਰਾਂਚ ਨੇ ਤਾਰਾ ਪੈਲੇਸ ‘ਤੇ ਬੁਲਡੋਜ਼ਰ ਚਲਵਾ ਦਿੱਤਾ ਹੈ। ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੌਕੇ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ATC ਸੁਖਦੇਵ ਦੀ ਟੀਮ ਵੱਲੋਂ ਇੰਸਪੈਕਟਰ ਅਜੇ, ਰਾਜੂ ਮਾਹੀ, ਮੋਹਿਤ ਅਤੇ ਮਹਿੰਦਰ ਗਏ ਹੋਏ ਸਨ, ਜਿਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਨਗਰ ਨਿਗਮ ਜਲੰਧਰ ਦੀ ਬਿਲਡਿੰਗ ਬ੍ਰਾਂਚ ਦੇ ATP ਸੁਖਦੇਵ ਸ਼ਰਮਾ ਨੇ ਦੱਸਿਆ ਕਿ ਪਹਿਲੀ ਕਾਰਵਾਈ ਤਾਰਾ ਪੈਲੇਸ ਵਿਰੁੱਧ, ਦੂਜੀ ਰਤਨਾ ਨਗਰ ਵਿੱਚ ਨਾਜਾਇਜ਼ ਮਕਾਨਾਂ ਦੀ ਉਸਾਰੀ, ਦੁਕਾਨਾਂ ਨੂੰ ਸੀਲ ਕੀਤਾ ਗਿਆ, ਕਾਲਾ ਸੰਘਾ ਵਿੱਚ 5 ਏਕੜ ਵਾਲੀ ਕਲੋਨੀ ਨੂੰ ਢਾਹਿਆ ਗਿਆ ਅਤੇ ਅੰਤ ਵਿੱਚ ਓਲਡ ਗਰੀਨ ਐਵੇਨਿਊ ’ਤੇ ਕਾਰਵਾਈ ਕੀਤੀ ਗਈ ਹੈ।
Leave a Reply