
Abhinav Shukla: ਅਦਾਕਾਰ ਅਭਿਨਵ ਸ਼ੁਕਲਾ ਨੂੰ ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਭਿਨਵ ਸ਼ੁਕਲਾ ਵੱਲੋਂ ਜਾਰੀ ਕੀਤੀ ਗਈ ਇੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਐਤਵਾਰ ਨੂੰ ਆਸਿਮ ਰਿਆਜ਼ ਦੇ ਪ੍ਰਸ਼ੰਸਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਯੂਜ਼ਰ ਨੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਅਤੇ ਅਭਿਨਵ ਦੇ ਘਰ ‘ਤੇ ਗੋਲੀ ਚਲਾਉਣ ਦੀ ਧਮਕੀ ਵੀ ਦਿੱਤੀ ਹੈ।

ਅਭਿਨਵ ਨੇ ਐਤਵਾਰ ਨੂੰ ਆਪਣੇ ਐਕਸ ਹੈਂਡਲ ‘ਤੇ ਮੈਸੇਜ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ। ਅੰਕੁਸ਼ ਗੁਪਤਾ ਨਾਮ ਦੇ ਇੱਕ ਯੂਜ਼ਰ ਨੇ ਆਪਣੇ ਇੰਸਟਾਗ੍ਰਾਮ ਡੀਐਮ ਵਿੱਚ ਅਭਿਨੇਤਾ ਨੂੰ ਅਪਮਾਨਜਨਕ ਮੈਸੇਜ ਭੇਜਿਆ ਹੈ। ਯੂਜ਼ਰ ਅਭਿਨਵ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਉਸਦੇ ਗਾਰਡਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ।

ਅਭਿਨਵ ਸ਼ੁਕਲਾ ਨੇ ਧਮਕੀ ਦੇਣ ਵਾਲੇ ਵਿਅਕਤੀ ਦੇ ਪ੍ਰੋਫਾਈਲ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਪੰਜਾਬ ਤੇ ਚੰਡੀਗੜ੍ਹ ਦੀ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸ਼ੁਕਲਾ ਨੇ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਨੂੰ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਇਹ ਵਿਅਕਤੀ ਚੰਡੀਗੜ੍ਹ ਜਾਂ ਮੋਹਾਲੀ ਦਾ ਰਹਿਣ ਵਾਲਾ ਲੱਗਦਾ ਹੈ। ਕਿਰਪਾ ਕਰਕੇ ਸਖਤ ਅਤੇ ਤੁਰੰਤ ਕਾਰਵਾਈ ਕਰੋ, ਜੋ ਵੀ ਇਸ ਵਿਅਕਤੀ ਨੂੰ ਪਛਾਣਦਾ ਹੈ, ਕਿਰਪਾ ਕਰਕੇ ਉਸਦੀ ਜਾਣਕਾਰੀ ਪੰਜਾਬ ਪੁਲਿਸ ਨਾਲ ਸਾਂਝੀ ਕਰੋ। ਅਭਿਨੇਤਾ ਨੇ ਯੂਜ਼ਰ ਦੀ ਪ੍ਰੋਫਾਈਲ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਤੋਂ ਪਤਾ ਲੱਗਾ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਚੰਡੀਗੜ੍ਹ ਦਾ ਵਸਨੀਕ ਹੈ।

ਕੀ ਹੈ ਪੂਰਾ ਮਾਮਲਾ ?
ਤੁਹਾਨੂੰ ਦੱਸ ਦੇਈਏ ਕਿ ਇਸ ਪੂਰੀ ਘਟਨਾ ਨੂੰ ਸ਼ੁਕਲਾ ਦੀ ਪਤਨੀ ਰੁਬੀਨਾ ਦਿਲਾਇਕ ਅਤੇ ਮਾਡਲ ਆਸਿਮ ਰਿਆਜ਼ ਵਿਚਾਲੇ ਹੋਈ ਤਕਰਾਰ ਨਾਲ ਜੋੜਿਆ ਜਾ ਰਿਹਾ ਹੈ। 16 ਅਪ੍ਰੈਲ ਨੂੰ ਰਿਐਲਿਟੀ ਸ਼ੋਅ ਬੈਟਲ ਗਰਾਊਂਡ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਆਸਿਮ ਰਿਆਜ਼ ਅਤੇ ਅਭਿਸ਼ੇਕ ਵਿਚਾਲੇ ਲੜਾਈ ਹੋ ਗਈ ਸੀ। ਇਸ ਦੌਰਾਨ ਜਦੋਂ ਰੁਬੀਨਾ ਦਿਲਾਇਕ ਦਖਲ ਦੇਣ ਆਈ ਤਾਂ ਆਸਿਮ ਉਸ ਨਾਲ ਵੀ ਲੜ ਪਏ। ਬਹਿਸ ਦੌਰਾਨ ਆਸਿਮ ਨੇ ਰੁਬੀਨਾ ‘ਤੇ ਨਿੱਜੀ ਟਿੱਪਣੀਆਂ ਕੀਤੀਆਂ, ਜਿਸ ਨਾਲ ਲੜਾਈ ਵਧ ਗਈ। ਸੈੱਟ ‘ਤੇ ਮਾਹੌਲ ਖਰਾਬ ਹੋਣ ‘ਤੇ ਨਿਰਮਾਤਾਵਾਂ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ।
Leave a Reply