Press ESC to close

Nirpakh NazariyaNirpakh Nazariya ਨਿਰਪੱਖ ਨਜ਼ਰੀਆ

Samay Raina ਦੀਆਂ ਵਧੀਆਂ ਮਸ਼ਕਲਾਂ, ਐਕਸ਼ਨ ਮੋਡ ’ਚ ਸਾਈਬਰ ਸੈੱਲ

India’s Got Latent Controversy: ਸਮੈ ਰੈਨਾ ਦੇ ਸ਼ੋਅ India’s Got Latent ਨੂੰ ਲੈ ਕੇ ਛਿੜਿਆ ਵਿਵਾਦ ਹਜੇ ਤੱਕ ਜਾਰੀ ਹੈ। ਇੱਕ ਵਾਰ ਫਿਰ ਮਹਾਰਾਸ਼ਟਰ ਸਾਈਬਰ ਸੈੱਲ ਨੇ ਸ਼ੋਅ ਦੇ ਸਾਰੇ ਪੈਨਲਿਸਟ ਅਤੇ ਸ਼ੋਅ ਦੇ ਹੋਸਟ ਸਮੈ ਰੈਨਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਮਹਾਰਾਸ਼ਟਰ ਸਾਈਬਰ ਸੈੱਲ ਨੇ ਸ਼ੋਅ ਦੇ ਕੰਟੈਂਟ ਨੂੰ ਅਸ਼ਲੀਲ, ਅਪਮਾਨਜਨਕ ਅਤੇ ਸਮਾਜ ਲਈ ਬੁਰਾ ਦੱਸਿਆ ਹੈ।

ਕਾਬਿਲੇਗੌਰ ਹੈ ਕਿ ਸ਼ੋਅ ਦੇ ਖਿਲਾਫ ਸਾਈਬਰ ਸੈੱਲ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਸ਼ੋਅ ‘ਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜੋ ਜਾਤ, ਧਰਮ, ਲਿੰਗ ਵਰਗੇ ਸੰਵੇਦਨਸ਼ੀਲ ਮੁੱਦਿਆਂ ‘ਤੇ ਆਧਾਰਿਤ ਸਨ। ਸ਼ੋਅ ਦਾ ਕੰਟੈਂਟ ਨੌਜਵਾਨਾਂ ਨੂੰ ਗਲਤ ਸੰਦੇਸ਼ ਦੇ ਰਹੀ ਸੀ ਅਤੇ ਪਰਿਵਾਰ ਨਾਲ ਦੇਖਣ ਦੇ ਲਾਇਕ ਨਹੀਂ ਸੀ। ਇਸ ਤੋਂ ਇਲਾਵਾ ਸ਼ੋਅ ‘ਚ ਮਾਤਾ-ਪਿਤਾ ਅਤੇ ਔਰਤਾਂ ਬਾਰੇ ਵੀ ਅਸ਼ਲੀਲ ਗੱਲਾਂ ਕਹੀਆਂ ਗਈਆਂ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸ਼ੋਅ ਵਿੱਚ ਜਾਣਬੁੱਝ ਕੇ ਅਜਿਹਾ ਕੰਟੈਂਟ ਵਰਤਿਆ ਗਿਆ ਹੈ।

ਦੱਸਣਯੋਗ ਹੈ ਕਿ India’s Got Latent ਸ਼ੋਅ ਦੇ ਹੋਸਟ ਸਮੈ ਰੈਨਾ, ਪੈਨਲਿਸਟ ਰਣਵੀਰ ਇਲਾਹਾਬਾਦੀਆ ਅਤੇ ਅਪੂਰਵਾ ਮਖੀਜਾ ਸਮੇਤ ਸ਼ੋਅ ਵਿੱਚ ਹਿੱਸਾ ਲੈਣ ਵਾਲੇ 50 ਤੋਂ ਵੱਧ ਮਹਿਮਾਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਦੇ ਬਿਆਨ ਇਤਰਾਜ਼ਯੋਗ ਪਾਏ ਗਏ। ਆਸ਼ੀਸ਼ ਚੰਚਲਾਨੀ ਅਤੇ ਅਪੂਰਵਾ ਮਖੀਜਾ ਨੇ ਸਾਈਬਰ ਸੈੱਲ ‘ਚ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਦੇ ਨਾਲ ਹੀ ਸਮੈ ਰੈਨਾ ਅਤੇ ਰਣਵੀਰ ਇਲਾਹਾਬਾਦੀਆ ਨੂੰ ਪੁੱਛਗਿੱਛ ਲਈ ਦੋ ਵਾਰ ਬੁਲਾਇਆ ਗਿਆ ਅਤੇ ਉਨ੍ਹਾਂ ਦਾ ਅਧਿਕਾਰਤ ਬਿਆਨ ਦਰਜ ਕੀਤਾ ਗਿਆ ਹੈ।

ਕੁਝ ਦਿਨ ਪਹਿਲਾਂ ਸਟੈਂਡਅੱਪ ਕਾਮੇਡੀਅਨ ਅਤੇ ਯੂਟਿਊਬਰ ਸਮੈ ਰੈਨਾ ਨੇ ਸ਼ੋਅ ਨਾਲ ਜੁੜੇ ਮਾਮਲੇ ‘ਤੇ ਮਹਾਰਾਸ਼ਟਰ ਸਾਈਬਰ ਸੈੱਲ ਨੂੰ ਦਿੱਤੇ ਬਿਆਨ ‘ਚ ਆਪਣੀ ਗਲਤੀ ਮੰਨ ਲਈ ਸੀ। ਰੈਨਾ ਨੇ ਕਿਹਾ ਸੀ- ‘ਸ਼ੋਅ ਦੌਰਾਨ ਜੋ ਵੀ ਹੋਇਆ ਉਸ ਲਈ ਮੈਂ ਮੁਆਫੀ ਮੰਗਦਾ ਹਾਂ। ਮੈਂ ਇਹ ਯਕੀਨੀ ਬਣਾਉਣ ਲਈ ਵਾਧੂ ਸਾਵਧਾਨੀ ਵਰਤਾਂਗਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਕਾਮੇਡੀਅਨ ਨੇ ਕਿਹਾ- ਮੇਰੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪਿਆ। ਸੂਤਰਾਂ ਮੁਤਾਬਕ, ‘ਕਾਮੇਡੀਅਨ ਨੇ ਕਿਹਾ ਸੀ ਕਿ ਸ਼ੋਅ ਦੌਰਾਨ ਜੋ ਵੀ ਹੋਇਆ, ਫਲੋ ‘ਚ ਹੋਇਆ। ਉਸ ਦਾ ਅਜਿਹਾ ਕਹਿਣ ਦਾ ਕੋਈ ਇਰਾਦਾ ਨਹੀਂ ਸੀ। ਇਸ ਤੋਂ ਇਲਾਵਾ, ਕਾਮੇਡੀਅਨ ਨੇ ਕਿਹਾ ਕਿ ਉਸ ਦੇ ਸ਼ੋਅ ਦੇ ਆਲੇ-ਦੁਆਲੇ ਦੇ ਸਾਰੇ ਵਿਵਾਦ ਨੇ ਉਸ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ।

ਦੱਸਦੇਈਏ ਕਿ ਸ਼ੋਅ ਦੇ ਮੇਜ਼ਬਾਨ ਅਤੇ ਮਹਿਮਾਨਾਂ ਤੋਂ ਇਲਾਵਾ ਸ਼ੋਅ ਦੇ ਕੰਟੈਂਟ ਐਡੀਟਰ ਅਤੇ ਪ੍ਰੋਡਿਊਸਰ ਨੂੰ ਵੀ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਹੈ। ਮਹਾਰਾਸ਼ਟਰ ਸਾਈਬਰ ਸੈੱਲ ਦਾ ਕਹਿਣਾ ਹੈ ਕਿ ਉਹ ਡਿਜੀਟਲ ਸਪੇਸ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਸਖ਼ਤ ਕਾਰਵਾਈ ਕਰੇਗਾ। ਅਸ਼ਲੀਲ ਕੰਟੈਂਟ ਦੀ ਵਰਤੋਂ ਕਰਕੇ ਆਨਲਾਈਨ ਪਲੇਟਫਾਰਮ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸਦੇਈਏ ਕਿ ਸਮੈ ਰੈਨਾ ਦੇ ਸ਼ੋਅ ਦੇ ਹਰ ਐਪੀਸੋਡ ਨੂੰ ਯੂਟਿਊਬ ‘ਤੇ ਔਸਤਨ 20 ਮਿਲੀਅਨ ਤੋਂ ਵੱਧ ਵਿਊਜ਼ ਮਿਲਦੇ ਸਨ। ਸਮੈ ਅਤੇ ਬਲਰਾਜ ਘਈ ਨੂੰ ਛੱਡ ਕੇ ਇਸ ਸ਼ੋਅ ਦੇ ਜੱਜ ਹਰ ਐਪੀਸੋਡ ਵਿੱਚ ਬਦਲਦੇ ਰਹੇ। ਹਰ ਐਪੀਸੋਡ ਵਿੱਚ ਨਵੇਂ ਪ੍ਰਤੀਯੋਗੀਆਂ ਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ। ਪ੍ਰਤੀਯੋਗੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ 90 ਸਕਿੰਟ ਦਾ ਸਮਾਂ ਦਿੱਤਾ ਗਿਆ। ਹੁਣ ਇਸ ਸ਼ੋਅ ਦੀਆਂ ਸਾਰੀਆਂ ਵੀਡੀਓਜ਼ ਨੂੰ ਡਿਲੀਟ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *